Klemen Pisk

poet, writer, translator and musician

Poem in Punjabi

ਸੰਨਿਆਸੀ ਅਤੇ ਭੇੜੀਆ

ਇੱਕ ਸੰਨਿਆਸੀ ਨੇ ਰੇਤ ਵਿੱਚ ਇੱਕ ਲਕੀਰ ਖਿੱਚ੍ਹੀ ਅਤੇ ਕਿਹਾ:
“ਤੂੰ ਇਸ ਲਾਈਨ ਨੂੰ ਟੱਪ ਨਹੀਂ ਸਕਦਾ।”
ਫੇਰ ਉਸਨੇ ਇਹ ਕਹਿੰਦੇ ਹੋਏ ਇੱਕ ਚੱਕਰ ਉਲੀਕਿਆ:
“ਤੂੰ ਲਾਜ਼ਮੀ ਤੌਰ ‘ਤੇ ਇਸ ਚੱਕਰ ਦੇ ਵਿੱਚ ਹੀ ਰਹਿਣਾ ਹੈ।
ਤੂੰ ਇਸਨੂੰ ਟੱਪ ਸਕਦਾ ਹੈਂ, ਪਰ ਲਕੀਰ ਉੱਤੋਂ ਦੀ ਨਹੀਂ”।
ਫੇਰ ਝੱਖੜ ਆਇਆ ਅਤੇ ਲਾਈਨ ਗਾਇਬ ਹੋ ਗਈ।
ਚੱਕਰ ਵਿੱਚ ਇੱਕ ਭੇੜੀਆ ਖੜ੍ਹਾ ਸੀ।
ਠੰਢ ਅਤੇ ਬਾਰਿਸ਼ ਨੇ ਉਸਨੂੰ ਸਾਹ ਸਤ ਕੱਢ ਦਿੱਤਾ ਸੀ, ਪਰ ਉਹ ਨਹੀਂ ਹਿੱਲਿਆ।
ਉਹ ਨਹੀਂ ਜਾਣਦਾ ਸੀ ਕਿ ਕੀ ਲਾਈਨ ਅਜੇ ਵੀ ਮੌਜ਼ੂਦ ਹੁੰਦੀ ਹੈ,
ਜਦ ਇਹ ਰੇਤ ਵਿੱਚ ਨਹੀਂ ਰਹਿ ਜਾਂਦੀ।

Translated into Punjabi by Jarnail Singh Gill